GSN

Yaad Teri - ਯਾਦ ਤੇਰੀ

ਯਾਦ ਤੇਰੀ

ਨਾ ਕਦੇ ਮਿਲਾਪ ਹੋਇਆ,
ਨਾ ਕਦੇ ਹੋਈ ਨਸੀਬ ਤੇਰੀ ਦੀਦ ਹੀ,
ਦਿਲ ਦੀ ਧੜਕਣ ਫਿਰ ਵੀ ਧੜ੍ਹਕੀ ਜਾ ਰਹੀ ਏ ਰੋਜ !
ਹਵਾ ਵਿੱਚ ਲਹਿਰੇ ਤੇਰਾ ਨਾਂ,
ਫਿਜ਼ਾ ਵਿਖਾਵੇ ਤੇਰੇ ਰੰਗ ਦੀ ਝਲਕ,
ਪੁਰਬ ਪੱਛਮ ਉੱਤਰ ਦੱਖਣੋਂ ਮੈਨੂੰ ਤੇਰੀ ਖੁਸ਼ਬੂ ਆ ਰਹੀ ਏ ਰੋਜ !
ਦਿਲ ਕਦੇ ਕਦੇ ਪਾਗਲ ਹੋ ਜਾਏ,
ਕਦੇ ਬੇਤਾਬੀ ਵਿੱਚ ਪ੍ਰੇਸ਼ਾਨ ਵੀ,
ਕਿਸੇ ਸੁਫ਼ਨੇ ਵਿੱਚ ਘੜੀ ਤੇਰੀ ਯਾਦ ਮੈਨੂੰ ਸਤਾ ਰਹੀ ਏ ਰੋਜ !
ਕੋਈ ਤਾਂ ਗੱਲ ਏ ਕਿ ਮਨ ਉਦਾਸ ਏ,
ਬਹੁਤ ਵਾਰ ਬੇਤਾਬ ਤੇਰੇ ਬਿਨਾਂ,
ਤੇਰੀ ਹਸਤੀ ਇਸ ਸ਼ੋਰ ਤੋਂ ਦੂਰ ਤੇਰੇ ਵੱਲ ਜਾਣ ਲਈ ਉਕਸਾ ਰਹੀ ਏ ਰੋਜ !
ਛੇੜਦੇ ਰਹਿੰਦੇ ਨੇ ਤਾਰੇ ਰਾਤ ਨੂੰ,
ਚੰਦ ਮੁਸਕਰਾ ਕੇ ਬੁਲਾਵੇ  ਮੈਨੂੰ,
ਪਰ ਭੁਲੇਖਿਆਂ ਵਿੱਚ ਲਿਬੜੀ ਰਾਤ ਅੰਧੇਰੀ ਮੈਨੂੰ ਕਿਓਂ ਡਰਾ ਰਹੀ ਏ ਰੋਜ?
ਸਭ ਕੁਝ ਜੋ  ਕਦੇ ਖਿੱਚਦਾ ਸੀ ਮੈਨੂੰ,
ਗਵਾ ਬੈਠਾ ਏ ਹੋਂਦ ਤੇਰੀ ਕਸ਼ਿਸ਼ ਕਰਕੇ,
ਤੇਰੀ ਸੁਪਨੇ ਵਾਲੀ ਯਾਦ ਇਸ ਸਭ ਨੂੰ ਭੁਲਾ ਰਹੀ ਏ ਰੋਜ !
ਨਕਸ਼ਦੀਪ ਪਿਘਲਿਆ ਤੇਰੇ ਪਿਆਰ ਵਿੱਚ,
ਦੀਵਾਨਗੀ ਤੇਰੀ ਵਿੱਚ ਖੋਇਆ ਉਹ,
ਤੇਰੇ ਬਿਰਹੋਂ ਦੀ ਤਲਵਾਰ ਓਹਨੂੰ  ਚੀਰੀ ਜਾ ਰਹੀ ਏ ਰੋਜ!

Post a Comment

0 Comments