GSN

The Cursed Punjab ਸ੍ਰਾਪਿਆ ਪੰਜਾਬ

The Cursed Punjab ਸ੍ਰਾਪਿਆ ਪੰਜਾਬ
ਸ੍ਰਾਪਿਆ ਪੰਜਾਬ
ਆਪੇ ਸ੍ਰਾਪ ਬੀਜਿਆ,  
ਅਸੀਂ ਆਪੇ ਹੰਢਾਇਆ!
ਸਾਡੇ ਗੱਦਾਰ ਪੁੱਤਰਾਂ,
ਪੰਜਾਬ  ਨੂੰ ਹੈ ਦਾਅ,'ਤੇ ਲਾਇਆ!
ਪਾਣੀਆਂ ਵਿੱਚ ਜ਼ਹਿਰ  ਘੋਲਿਆ,
ਕੁਝ ਸਰੀਰਾਂ ਚ ਖੰਡਾਇਆ!
ਚੌਧਰ  ਪੈਸੇ ਕਾਰਨੇ  
ਪੰਜਾਬ ਬਣਿਆ ਪਰਾਇਆ!
ਆਗੂ ਡਰੱਗਾਂ ਵੇਚਦੇ,
ਰਾਖਿਆਂ ਨੇ ਹੱਥ ਮਿਲਾਇਆ!
ਸੂਲੀ ਜਵਾਨੀ ਚਾੜ੍ਹਤੀ,
ਜੋ ਰਹੇ ਕੌਡੀ ਮੁੱਲ ਪਾਇਆ!
ਚਿੰਤਕ ਕਵੀ ਲਿਖਾਰੀਆਂ,
ਬੜਾ ਢੋਲ ਵਜਾਇਆ!
ਬਚਾ ਲੋ ਪੰਜਾਬ ਨੂੰ,
ਜੋ ਡੁੱਬਣ 'ਤੇ ਆਇਆ!
ਸਿਆਸੀ ਆਗੂਆਂ 'ਤੇ,
ਮਤਲਬ ਤੇ ਹਾਉਂ ਦਾ ਛਾਇਆ
ਨਕਸ਼ਦੀਪ ਇੰਝ ਆਪਣੀਆਂ ਨੇ ਹੀ,
ਸ਼ਰੇਆਮ ਪੰਜਾਬ ਵਿਕਾਇਆ!

Post a Comment

0 Comments