GSN

Rasta - ਰਸਤਾ

 ਰਸਤਾ


ਮੈਂ ਸਿਤਾਰੇ ਨਹੀਂ ਮੰਗੇ ਕਿ ਤੂੰ ਦੇ  ਹੀ ਨਾ ਸਕੇਂ ਕਦੇ,
ਬੇਹਕਦੇ ਰਾਹਾਂ 'ਤੇ ਫੁੱਲਾਂ ਦੀ, ਮੈਂ ਖੁਸ਼ਬੂ ਚਾਹੀ ਏ ॥

ਮੇਰਾ ਮਨ ਕਦੇ  ਗਮ ਦੇ ਤਰਾਨੇ, ਸੁਣਕੇ ਨਹੀਂ ਰਾਜੀ,
ਇਹ ਅਰੁਕ ਹਾਵਾ ਦੇ ਨਾਲ, ਚੱਲਣ ਦਾ ਹੀ ਤਾਂ ਰਾਹੀ ਏ ॥

ਮੈਨੂੰ ਅਹਿਸਾਸ ਏ ਬੜਾ, ਫੈਲੇ ਅੰਬਰ ਦੀ ਅਹਿਮੀਅਤ ਦਾ,
ਜਿਸ ਦੀ ਚੰਦ ਅਤੇ ਚੜ੍ਹਦਾ ਛਿਪਦਾ ਸੂਰਜ ਗਵਾਹੀ ਏ ॥

ਰੋਜ ਮਿਲਦੇ ਨੇ ਮੈਨੂੰ ਤਾਂ, ਟੁੱਟੇ ਖਿਲਰੇ ਬੇਅੰਤ ਇਨਸਾਨ,
ਕੋਈ ਨਹੀਂ ਮਿਲਿਆ ਜਿਹਨੇ, ਦਿਲ ਦੀ ਗਰੀਬੀ ਚਾਹੀ ਏ ॥

ਬੜੇ ਢੋਲ ਸੁਣੇ ਨੇ ਮੈਂ ਯਾਰਾਂ ਦੇ, ਬਜਾਏ ਯਾਰਾਂ ਦੇ ਹੱਕ ਵਿੱਚ,
ਕੋਈ ਟਾਵਾਂ ਏਂ  ਬੇਗਰਜ ਪਿਆਰ 'ਚ, ਧੜੇਬੰਦੀ ਜਿਹਨੇ ਢਾਹੀ ਏ ॥

ਗੱਲ ਤਾਂ ਮੁੱਕ ਜਾਂਦੀ ਏ ਆਪਣੇ ਆਪਣੇ ਨਜਰੀਏ 'ਤੇ ਆਕੇ,
ਰਾਇਤ ਕਿਸੇ ਲਈ ਸੂਲੀ ਏ ਅਤੇ ਕਿਸੇ ਲਈ ਸੁਰਾਹੀ ਏ ॥

ਮੈਨੂੰ ਅਵਾਜ ਨਾ ਮਾਰੀਂ, ਕਿਓੁਂਕਿ  ਮੈਂ ਪਰਤਣਾ ਨਹੀਂ ਸਿਖਿਆ,
ਮੇਰੇ ਲਈ ਜਿੰਦਗੀ 'ਚ ਆਈ ਹਰ ਖੜ੍ਹੋਤ ਹੀ ਤਬਾਹੀ ਏ ॥

ਆਪਣੇ ਮਨ ਦੇ ਪਿਛੇ ਲੱਗ ਕੇ,ਤੁਸੀਂ ਕੰਡੇ ਨਾ  ਕਦੇ ਬੀਜਣੇ,
ਨਕਸ਼ਦੀਪ ਚੁਗੇ ਨਹੀਂ ਜਾਣੇ,  ਬੱਸ ਦਿੱਕਤ ਤਾਂ ਆਹੀ ਏ ॥

ਗ ਸ ਨਕਸ਼ਦੀਪ ਪੰਜਕੋਹਾ

Post a Comment

0 Comments