GSN

Zindgi ਜਿੰਦਗੀ (ਲੇਖਕ - ਗ. ਸ. ਨਕਸ਼ਦੀਪ ਪੰਜਕੋਹਾ)


ਬਚਪਨ ਵਿੱਚ ਸੱਧਰਾਂ ਰਹੀਆਂ
ਵੱਡੇ ਹੋ ਆਹ ਬਣਾਂਗੇ ਜਾਂ ਓਹ ਬਣਾਂਗੇ|
ਉਣ ਹਕੀਕਤਾਂ ਸੁਪਨੇ ਵਰਗੀਆਂ
ਆਪਣੇ ਜਿੰਦਗੀ ਨੁੰ ਅਸੀਂ ਭਰਾਂਗੇ !

ਵੱਡੇ ਹੋਕੇ ਕੁਝ ਹੋਰ ਵੇਖਿਆ ਕਿ
ਜਿੰਦਗੀ ਹੋਈ ਵਹਣ ਤੁਫਾਨਾਂ  ਦੀ |
ਪੈਹਲੀ ਵਾਰ ਖੁਦ ਆਪ ਵੇਖੀ
ਹੁੰਦੀ ਮੌਤ ਆਪਣੇ ਅਰਮਾਨਾਂ ਦੀ |
ਸੱਚ ਰੁਲਕੇ ਰਹਿ ਗਿਆ  ਕਿਧਰੇ 
 ਭ੍ਰਿਸ਼ਟਾਚਾਰ ਦੇ ਧੂਏਂ  ਦੇ ਵਿੱਚ |
ਦੋਸ਼ ਤਕਦੀਰਾਂ ਦਾ ਧਰ ਕੇ ਅਸੀਂ
ਡਿੱਗ ਪਏ ਡੂੰਘੇ ਕੂਏਂ ਦੇ ਵਿੱਚ |

ਜੂਝਣ ਦਾ  ਖਿਆਲ ਹੀ ਨਾ ਕੀਤਾ
ਕੁਝ ਐਸੀ ਨੀਂਦਰ ਸਾਨੂੰ ਆਈ|
ਓਹ ਹੀ ਜੀਵੇ ਸੰਵਰੇ ਅਸਲ ਵਿੱਚ
ਵਫਾ ਹੀ ਜਿਨਾਂ ਕਮਾਈ |

ਚੱਲੇ  ਕਾਫਲਾ ਆਪ ਬਣਾਕੇ
 ਜੋ ਵੀ ਮਿਲੀਆਂ ਸਾਨੂੰ ਰਾਹਾਂ|
ਅੱਖਾਂ ਕੰਨਾਂ ਦੀ ਕਮਜੋਰੀ ਆਈ
ਸੁਣਦੇ ਰਹਿਗੇ ਆਪਣੀਆਂ ਹੀ ਆਹਾਂ |
ਇੰਝ ਜਿੰਦਗੀ ਦੇ ਰਸਤੇ ਉਤੇ 
ਕਦੇ ਬੱਲੇ ਬੱਲੇ ਜਾਂ ਦਿਲ ਦੀਆਂ ਕਹਲਾਂ |
ਕੁਝ ਆਪਣੇ ਹੀ ਦੁਸ਼ਮਣ ਬਣ ਗਏ
ਤੇ ਕੁਝ ਲੁੱਟੇ ਅੰਦਰਲੇ ਜਾਹਲਾਂ !

ਹੁਣ ਓਹ ਦਿਸਦੀ ਆਸ ਪਾਸ ਹੀ
ਜੋ ਸਮਝੀ ਸੀ ਕਦੇ ਅਸੀਂ ਦੁਰੇ |
ਜਿੰਦਗੀ ਦੇ ਪਾਰ  ਦੇ ਕੰਢੇ ਉਤੇ ,
ਹੁਣ ਬੈਠਾ ਨਕਸ਼ਦੀਪ ਨਾ ਝੂਰੇ |

Post a Comment

0 Comments