GSN

Tuhade Gun - ਤੁਹਾਡੇ ਗੁਣ (ਲੇਖਕ - ਗ. ਸ. ਨਕਸ਼ਦੀਪ ਪੰਜਕੋਹਾ)



ਤੁਹਾਡੇ ਗੁਣ


ਚਾਹਤ ਬਿਨ  ਜਿੰਦਗੀ, ਜਿਵੇਂ ਕਲਰ ਦਾ ਬੂਟਾ,

ਨਾ ਉਸ ਨੁੰ ਫੁੱਲ ਪਏ, ਨਾ ਫਲ ਤੇ ਨਾ ਪੱਤੀਆਂ |
ਕਲੱਮਕੱਲਾ ਸੁੱਕ ਜਾਵੇ, ਗੱਲ ਹਵਾਵਾਂ ਦੇ ਲਗਕੇ,
ਓਹੀ ਜਾਣੇ ਜਿਸ ਨੇ, ਰਹਿ ਇਕੱਲੇ ਰਾਤਾਂ ਕੱਟੀਆਂ |
ਫਿਕਰ ਵਿਹੁਣੀ ਜਿੰਦਗੀ, ਵਾਂਗ ਅਪਾਹਜਾ  ਕੱਟਦੀ,
ਜਿਓਂ ਪਾਣੀ ਵਿੱਚ, ਵੇਲ ਦੀਆਂ ਪੱਤੀਆਂ ਸੁੱਕੀਆਂ|
ਢੋਲ ਢਮਕੇ ਸ਼ੋਰ ਸ਼ਰਾਬੇ, ਤੇ ਸਭ ਸੰਸਾਰੀ ਚੀਕਾਂ,  
ਤੇਰੀ ਸਾਦਗੀ ਦੇ ਅੱਗੇ, ਰਹਣ ਹਮੇਸ਼ਾਂ ਝੁਕੀਆਂ |
ਵਫਾ ਤੋਂ ਖਾਲੀ ਜਿੰਦਗੀ, ਹਵਾ 'ਚ ਉੱਡਿਆ ਰੇਤਾ,
ਜਿਓਂ ਘੁੱਟਣ ਵਿੱਚ ਅੱਧ ਵਿਚਾਲੇ, ਜਾਣ  ਸਾਹਾਂ ਘੁੱਟੀਆਂ |
ਤੇਰੀ ਚਾਹਤ, ਫਿਕਰ ਤੇ ਸਾਦਗੀ ਨੁੰ, ਨਕਸ਼ਦੀਪ ਦਾ ਸਿੱਜਦਾ,
ਜੋ ਬਣ ਰੰਗ ਵਫਾ ਦਾ ਤੇਰੀ, ਵਿੱਚ ਮੁਹੱਬਤ ਦੇ ਰਚੀਆਂ  |
ਨਾ ਸਮਝਣਾ ਕਿ ਚਾਹਤ ਹੈ ਕੋਈ ਬੁਰਿਆਈ
ਚਾਹਤ ਬਿਨਾਂ ਜਿੰਦਗੀ ਵਿੱਚ ਭਲਾਂ ਰਹਿੰਦਾ ਕੀ ਹੈ |
ਰੋਜ ਚੜ੍ਹਦੇ ਸੂਰਜ ਨੁੰ ਇੱਕ ਵਾਰ ਜਰੂਰ ਪੁੱਛਣਾ
ਕਿ ਰੋਜ ਉਹ ਸਵੇਰੇ ਤੁਹਾਨੂੰ ਕਹਿੰਦਾ ਕੀ ਹੈ ?
ਫਿਕਰ ਜੋ ਕਰਦੇ ਹੋਰਾਂ ਦਾ ਤੇ ਫਿਰ ਆਪਣਾ,
ਹੱਲ ਮੁਸੀਬਤਾਂ ਦਾ ਉਹ ਕਰਿ ਜਾਂਦੇ  ਹਨ ਰੋਜ ਜੀ|
ਉਹ ਮਤਲਬ ਪਰਸਤ ਜੋ ਆਪਣੇ ਵਿੱਚ ਗਵਾਚੇ
ਬੇਮਹਨੇ ਉਹ ਐਵੇਂ ਮਰੀ ਜਾਂਦੇ  ਹਨ ਰੋਜ ਜੀ |

Post a Comment

0 Comments