GSN

Bagwan Da Pagalpan - ਬਾਗਵਾਨ ਦਾ ਪਾਗਲਪਣ

ਬਾਗਵਾਨ ਦਾ ਪਾਗਲਪਣ 
ਇਹ ਨਫ਼ਰਤ ਦਾ ਸੱਪ ਕਿਸੇ ਤੁਹਾਡੀ ਦੇਹਲੀ ਲਿਆ ਧਰਿਆ,
 ਖਤਰਾ ਬਣ ਦਰਵਾਜੇ ਤੇ ਖੇਡੇ, ਭਲਾਂ ਕੀ ਤੁਸੀਂ  ਮਰੋਗੇ ਨਹੀਂ ?
ਘੁਪ ਹਨੇਰਾ ਚਾਰ ਚੁਫੇਰੇ ਉਨਾਂ ਨੇ ਕਰ ਛੱਡਿਆ ਏ ਮੇਰੇ ਲੋਕੋ,
ਡਿੱਗਦੇ ਫਿਰਦੇ ਏਧਰ ਓਧਰ, ਕੀ ਕੋਈ ਵੀ ਦੀਵਾ ਬਲੋਗੇ ਨਹੀਂ ?
ਤੁਸੀਂ ਜੋ ਚੁਣੇ ਓਹ ਖੁਦ ਹੀ, ਤੁਹਾਡੇ ਦੁਸ਼ਮਣ ਬਣ ਬੈਠੇ ਹਨ,
ਤਾਕਤ ਤੁਹਾਡੇ ਹੱਥੀਂ, ਕੀ ਕੁਰਸੀਓਂ  ਜਾਨਵਰਾਂ ਨੂੰ  ਉਤਰੋਗੇ  ਨਹੀਂ ?
ਮਨੁੱਖ ਤੋਂ ਮਨੁੱਖ ਨੂ ਕਾਹਦਾ ਖਤਰਾ, ਜੇ ਸਭਿਅਕ ਰਹਿਕੇ ਜੀਵੀਏ ,
ਆਹ ਜੋ ਬੁੱਲੇ ਝੁਲਸਣ ਆ ਗਏ ,ਤੁਸੀਂ ਦੱਸੋ ਕਿਓਂ ਰੋਕੋਂਗੇ ਨਹੀਂ ?
ਇੱਕ ਨਿੱਕੀ ਤੀਲੀ ਦੇਂਦੀ ਫੂਕ, ਮੀਲਾਂ ਤੀਕ ਦੀਆਂ ਫਸਲਾਂ ਨੁੰ  
ਤੀਲੀਆਂ ਜੋ ਹੱਥੀਂ ਲਿਆਏ ਹਨ, ਕੀ ਓਹਨ ਤੋਂ  ਖੋਹਵੋਂਗੇ ਨਹੀਂ ?
ਮਾਲੀ ਹੀ ਬਣ ਗਿਆ ਹੈ ਨਕਸ਼ਦੀਪ , ਚਾਰ ਚੁਫੇਰੇ ਫੁੱਲਾਂ ਦਾ ਦੁਸ਼ਮਣ 
ਉਸ ਦੇ ਪਾਗਲਪਣ ਦਾ ਇਲਾਜ, ਕੀ ਤੁਸੀਂ  ਹੁਣ ਕਰਾਵੋਂਗੇ ਨਹੀਂ ?

Post a Comment

0 Comments