GSN

ਮੁਹੱਬਤ - Love



ਮੁਹੱਬਤ ਰੇਤ ਵਿੱਚ ਲਿਖੇ ਅੱਖਰ  ਨਹੀਂ ਹੁੰਦੇ
ਜਾਂ ਪਾਣੀ ਵਿੱਚ ਵਾਹੀ ਕੋਈ ਲਕੀਰ,
ਇਹ ਅਰੁਕ  ਬਰਫ ਵਿੱਚੋਂ ਵਹਿੰਦੀ ਧਾਰਾ ਏ ਕੋਈ !
ਇਹ ਚਮਕਦਾ ਚੰਦ ਏ,
ਫਿਜ਼ਾ ਵਿੱਚ ਫੈਲਿਆ ਸੂਰਜ ਕੋਈ,
ਜਾਂ ਚਮਕਦਾ ਛਿਪਦਾ ਤੇ ਚਮਕਦਾ ਤਾਰਾ ਏ ਕੋਈ !
ਸਕੂਨ ਨਾਲ ਭਰਿਆ,
ਤੇ ਕਦੇ ਆਨੰਦ ਨਾਲ ਭਰਿਆ ਵਕਤ ਹੈ ਇਹ, 
ਤੇ ਕਦੇ ਦਿਲ ਉੱਤੇ ਚਲਦਾ ਆਰਾ ਏ ਕੋਈ !
ਇਹਦੇ ਨਿੱਘ ਵਿੱਚ ਉਗਦੇ ਜੀਵਨ,
ਇਹਦੇ ਅਭਾਵ ਵਿੱਚ ਤੜਫਦੇ ਜੀਵਨ,
ਪਰ  ਹੁੰਦਾ  ਭਰਕੇ ਜੀਵਨ ਜਿਉਣ  ਵੱਲ ਹੋਇਆ ਇਸ਼ਾਰਾ ਏ ਕੋਈ !
ਇਹ ਕੋਈ  ਧਾਰਮਿਕ ਜਾਂ ਸਮਾਜਿਕ ਬੰਧਨ ਨਹੀਂ,
ਨਾ ਝੁਕਣਾ ਵਾਲਾ ਜ਼ੋਰ ਹੈ ਇਹ ਜਾਂ,
ਦਿਲਾਂ ਵਿੱਚ ਉੱਗਿਆ  ਚੰਨ  ਮੁਨਾਰਾ ਏ ਕੋਈ !
ਦੋਸ਼ ਜੋ ਦੇਂਦੇ ਮੁਹੱਬਤ ਦੀ ਤਸੀਰ ਨੂੰ,
ਸਮਝਾਓ  ਉਨਾਂ ਨੂੰ ਨਕਸ਼ਦੀਪ ,
ਮੁਹੱਬਤ  ਕਬਜ਼ਾ ਨਹੀਂ,
ਰੱਬ ਵੱਲ ਖੁਲ੍ਹਿਆ  ਦੁਆਰਾ ਹੈ ਕੋਈ !

Post a Comment

0 Comments