GSN

ਮੈਂ ਤੇ ਮੇਰੀ ਇੱਕਲ -Mai te Meri Ekal (Loneliness)

ਬਹੁਤ ਉਦਾਸ ਹੈ ਮਨ ਪਰ ਇਸ ਲਈ ਨਹੀਂ,
ਕਿ ਮੈਂ ਤੇ ਮੇਰੀ ਇੱਕਲ ਘੁੱਟ ਰਹੀ ਏ  !
ਇਸ ਲਈ ਕਿ ਇਸ  ਇੱਕਲ ਵਿੱਚ ਵੀ,
ਦੰਭੀਆਂ ਦੀ ਬੂ ਫੁੱਟ ਰਹੀ ਏ  !
ਇਸ ਲਈ ਕਿ ਭੁੱਖ
ਦੇਂਦੀ ਏ ਦਸਤਕਾਂ ਤੇ
ਸ਼ਰੇਆਮ ਜੀਵਨ ਲੁੱਟ ਰਹੀ  ਏ !
ਕਿਥੇ ਖੋ ਗਏ ਨੇ ਧੜਕਦੇ ਦਿਲ ਕਿ
ਤਾਕਤ ਕਮਜ਼ੋਰੀ ਨੂੰ ਘੁੱਟ ਰਹੀ ਏ !
ਰੋਕੋ ਭੁੱਖੇ ਬਾਜਾਂ ਦੀ ਡਾਰ ਨੂੰ ਜੋ
ਚਿੜੀਆਂ ਦੇ ਆਹਲਣੇ ਕੋਲੇ ਢੁੱਕ ਰਹੀ ਏ !
ਪਾਣੀ ਦੇਣਾ ਨਾ ਭੁਲਣਾ ਨਕਸ਼ਦੀਪ, 
ਆਹ ਵੇਖੋ ਮੇਰੇ ਦਰ ਤੇ ਸੂਰਜਮੁਖੀ ਸੁੱਕ ਰਹੀ ਏ !

Post a Comment

0 Comments