GSN

Aapne - ਆਪਣੇ (ਲੇਖਕ - ਗ. ਸ. ਨਕਸ਼ਦੀਪ ਪੰਜਕੋਹਾ)


ਆਪਣੇ
ਮੈਨੂੰ ਨੀਂ ਦੁਸ਼ਮਣਾਂ ਦੀ ਲੋੜ੍ਹ,
ਮੇਰੇ ਆਪਣੇ ਵੈਰੀ ਹੋ ਗਏ |
ਨਾਲ ਉਨਾਂ ਦੇ ਨਿਪਟਦਿਆਂ
ਮੇਰੇ ਆਪਣੇ ਗੁਣ ਖੋ  ਗਏ |
ਮਤਲਬ ਦੀ ਸਤਰੰਜ ਇਹ
ਬੇਇਨਸਾਫ਼ੀ ਨੇ ਹੀ ਜਿੱਤਣਾ |
ਝੂਠ ਨੇ ਪਤਾ ਨਹੀਂ ਕੱਦ
ਸੱਚ ਅੱਗੇ ਹੈ ਲਿਫ਼ਣਾ |
ਲੈਣ ਦੇਣ ਦੇ ਸਭ ਰਿਸ਼ਤੇ,
ਇਹ ਕਿੰਜ ਬਚਣਗੇ |
ਨਿਕੇ ਪੌਦੇ ਹੜ੍ਹ ਅੱਗੇ ਦੱਸ
ਕਿਵੇਂ ਖੜ੍ਹ  ਸਕਣਗੇ ?

ਖਾ ਖਾ  ਮੁਕਰ ਜਾਣਾ ,
ਇਹ ਉਨਾਂ ਦੀ ਵਡਿਆਈ |
ਮੈਨੂ ਕਿਤੇ ਨ ਲੱਭੀ
ਜੋ  ਮੈਂ ਵਫਾ ਕਮਾਈ |
ਸੱਪਾਂ ਦੀ ਜੂਹ ਵਿੱਚ ਹੈ
ਨਕਸ਼ਦੀਪ ਦਾ ਵਾਸਾ |
ਧੜ੍ਹਕਣ ਉਤੇ ਹੇਠਾਂ
ਕਦੇ ਤੋਲਾ  ਕਦੇ ਮਾਸਾ !

Post a Comment

0 Comments