GSN

ਖਿੱਚ ਲਕੀਰ ਉੱਤੇ


ਗੱਲ ਦੁੱਖ ਹੋਵਣ ਦੀ ਨਹੀਂ 
ਜਾਂ ਰੋਵਣ ਦੀ  ਨਹੀਂ| 
ਗੱਲ ਜਾਗਣ ਦੀ ਹੈ 
ਜੋ ਕਿਸੇ ਨਾਲ ਹੋਵੇ 
ਉਸ ਨੂੰ ਭੋਗਣ ਦੀ ਹੈ |
ਅੱਗ ਸਾੜਦੀ  ਹੈ 
ਕੀ ਸੜਕੇ ਵੇਖਣਾ ਹੈ? 
ਜ਼ਹਿਰ ਮਾਰਦੀ ਹੈ 
ਕਿ ਮਰਕੇ ਵੇਖਣਾ ਹੈ? 
ਦਿਨ ਦਿਹਾੜੇ ਹੁੰਦਾ ਕਤਲ 
ਕੀ ਖੜ੍ਹਕੇ ਵੇਖਣਾ ?
ਜਾਂ ਰੋਜ ਹੁੰਦਾ ਜ਼ੁਲਮ
ਜਰਕੇ ਵੇਖਣਾ ਹੈ ?
ਸਭ ਆਖੋ ਰਲਕੇ ਜਾਲਮ ਨਾਲ
 ਹੁਣ ਲੜਕੇ ਵੇਖਣਾ ! 
ਨਕਸ਼ਦੀਪ ਇਹ ਗੰਦਾ ਦਰਿਆ 
ਅਸੀਂ ਤਰਕੇ ਵੇਖਣਾ ਹੈ |

Post a Comment

0 Comments